ਮੁੱਖ ਸਮੱਗਰੀ ਉੱਤੇ ਜਾਓ

ਮੈਂ ਗੁਆਚਿਆ, ਟੁੱਟਿਆ ਹੋਇਆ ਮਹਿਸੂਸ ਕਰਦਾ ਹਾਂ…

Person walking

“ਮੈਂ ਗੁਆਚਿਆ, ਨਿਰਾਸ਼, ਟੁੱਟਿਆ ਹੋਇਆ ਅਤੇ ਇਕੱਲਾ ਮਹਿਸੂਸ ਕਰਦਾ ਹਾਂ। ਇਸ ਬੇਕਾਰ ਜ਼ਿੰਦਗੀ ਨਾਲ ਮੈਂ ਇਕੱਲਾ ਹੀ ਜੂਝ ਰਿਹਾ ਹਾਂ, ਅਤੇ ਕਿਸੇ ਨੂੰ ਮੇਰੀ ਪਰਵਾਹ ਨਹੀਂ।” – ਕਦੇ-ਕਦੇ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ।

22ਆਪਣਾ ਭਾਰ ਯਹੋਵਾਹ ਉੱਤੇ ਸੁੱਟ,
ਅਤੇ ਉਹ ਤੈਨੂੰ ਸੰਭਾਲੇਗਾ,
ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ।
( ਜ਼ਬੂਰ 55:22 )
18ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ,
ਅਤੇ ਕੁਚਲਿਆਂ ਆਤਮਾਵਾਂ ਵਾਲਿਆਂ ਨੂੰ ਬਚਾਉਂਦਾ ਹੈ।
( ਜ਼ਬੂਰ 34:18 )

ਸਭ ਤੋਂ ਪਹਿਲਾਂ, ਤੁਸੀਂ ਇਕੱਲੇ ਨਹੀਂ ਹੋ। ਸਾਡਾ ਪਰਮੇਸ਼ੁਰ, ਜਿਸ ਨੇ ਧਰਤੀ ਅਤੇ ਅਕਾਸ਼ ਨੂੰ ਰਚਿਆ, ਹੁਣ ਤੁਹਾਡੇ ਨੇੜੇ ਹੈ। ਅਤੇ ਉਸੇ ਨੇ ਤੁਹਾਨੂੰ ਇਸ ਵੈੱਬਪੰਨੇ ਤੱਕ ਪਹੁੰਚਾਇਆ ਹੈ। ਇਸ ਸੰਸਾਰ ਵਿੱਚ ਕੁਝ ਵੀ ਇਤਫ਼ਾਕ ਨਾਲ ਨਹੀਂ ਹੁੰਦਾ, ਅਤੇ ਪਰਮੇਸ਼ੁਰ ਦੀ ਦੇਖਭਾਲ ਤੋਂ ਬਿਨਾਂ ਕੁਝ ਵੀ ਨਹੀਂ ਵਾਪਰਦਾ।

29ਕੀ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ।
( ਮੱਤੀ 10:29 )

ਪ੍ਰਭੂ ਆਪਣੇ ਪਰਮੇਸ਼ੁਰ ਅੱਗੇ ਆਪਣਾ ਦਿਲ ਖੋਲ੍ਹੋ, ਅਤੇ ਨਾ ਡਰੋ।

28ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। 29ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਰਾਮ ਪਾਓਗੇ। 30ਕਿਉਂਕਿ ਮੇਰਾ ਜੂਲਾ ਸੁਖਾਲਾ ਅਤੇ ਮੇਰਾ ਭਾਰ ਹਲਕਾ ਹੈ।
( ਮੱਤੀ 11:28-30 )
10ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।
( ਯਸਾ 41:10 )

ਜੋ ਦਰਦ ਤੁਸੀਂ ਮਹਿਸੂਸ ਕਰਦੇ ਹੋ, ਜੋ ਮੁਸੀਬਤਾਂ ਤੁਹਾਡੇ ਉੱਤੇ ਹਨ, ਉਹ ਹੁਣ ਤੁਹਾਡੀਆਂ ਮੁਸੀਬਤਾਂ ਨਹੀਂ ਰਹੀਆਂ। ਹੁਣ ਉਹ ਪ੍ਰਭੂ ਤੁਹਾਡੇ ਪਰਮੇਸ਼ੁਰ ਦੀਆਂ ਮੁਸੀਬਤਾਂ ਹਨ।

22ਆਪਣਾ ਭਾਰ ਯਹੋਵਾਹ ਉੱਤੇ ਸੁੱਟ,
ਅਤੇ ਉਹ ਤੈਨੂੰ ਸੰਭਾਲੇਗਾ,
ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ।
( ਜ਼ਬੂਰ 55:22 )
7ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ
( 1 ਪਤ 5:7 )

ਹੁਣ ਆਪਣਾ ਦਿਲ ਲਓ। ਉਹ ਦਿਲ ਜੋ ਤੁਹਾਨੂੰ ਇੱਥੇ ਲੈ ਕੇ ਆਇਆ, ਅਤੇ ਉਸ ਨੂੰ ਪ੍ਰਭੂ ਨੂੰ ਦੇ ਦਿਓ।

26ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖ਼ਸ਼ਾਂਗਾ। 27ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।
( ਹਿਜ਼ਕੀਏਲ 36:26-27 )

ਜੋ ਆਤਮਾ ਤੁਹਾਨੂੰ ਮਿਲਿਆ ਹੈ, ਉਹ ਤੁਹਾਡੇ ਪੁਰਾਣੇ ਆਪੇ ਦਾ ਆਤਮਾ ਨਹੀਂ, ਡਰ ਦਾ ਆਤਮਾ ਨਹੀਂ।

7ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ।
( 2 ਤਿਮੋਥਿ 1:7 )

ਆਪਣੇ ਅੰਦਰਲੇ ਆਤਮਾ ਨੂੰ, ਨਵੇਂ ਆਪੇ ਨੂੰ, ਮਹਿਸੂਸ ਕਰੋ।

13ਹੁਣ ਆਸ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ।
( ਰੋਮੀਆਂ 15:13 )

ਇਹ ਆਤਮਾ ਅਸਥਾਈ ਨਹੀਂ, ਇਹ ਸਿਰਫ਼ ਅੱਜ ਦੇ ਦਿਨ ਲਈ ਨਹੀਂ…

39ਅਤੇ ਨਾ ਉਚਿਆਈ, ਨਾ ਡੂੰਘਿਆਈ, ਅਤੇ ਨਾ ਕੋਈ ਹੋਰ ਸ੍ਰਿਸ਼ਟੀ ਮੈਨੂੰ ਪਰਮੇਸ਼ੁਰ ਦੇ ਉਸ ਪਿਆਰ ਤੋਂ ਜੋ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਹੈ, ਸਾਨੂੰ ਅਲੱਗ ਕਰ ਸਕੇਗੀ।
( ਰੋਮੀਆਂ 8:39 )

ਹੁਣ ਆਪਣੀ ਪੁਰਾਣੀ ਜ਼ਿੰਦਗੀ ਛੱਡ ਦਿਓ ਅਤੇ ਸਾਡੇ ਇੱਕੋ-ਇੱਕ ਮੁਕਤੀਦਾਤਾ, ਜੀਉਂਦੇ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੇ ਪਿੱਛੇ ਚੱਲੋ।

12ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
( ਯੂਹੰਨਾ 8:12 )
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (IRVPun)