ਮੁੱਖ ਸਮੱਗਰੀ ਉੱਤੇ ਜਾਓ

ਕੀ ਮੈਂ ਮੁਕਤੀ ਪਾ ਲਈ ਹੈ?

Opened bible on "Genesis" page

ਲੋਕਾਂ ਤੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਕੀ ਉਨ੍ਹਾਂ ਨੇ ਮੁਕਤੀ ਪਾ ਲਈ ਹੈ, ਜਾਂ ਉਹ ਆਪਣੀ ਮੁਕਤੀ ਬਾਰੇ ਚਿੰਤਤ ਰਹਿੰਦੇ ਹਨ ਜਾਂ ਮੌਤ ਤੋਂ ਡਰਦੇ ਹਨ।

ਸ਼ੁਰੂ ਵਿੱਚ ਪਰਮੇਸ਼ੁਰ ਨੇ ਸਾਨੂੰ ਅਦਨ ਦੇ ਬਾਗ਼ ਵਿੱਚ ਆਪਣੇ ਨਾਲ ਰਹਿਣ ਲਈ ਬਣਾਇਆ। ਪਰ ਹੱਵਾਹ ਅਤੇ ਆਦਮ ਨੇ ਮਨ੍ਹਾ ਕੀਤਾ ਹੋਇਆ ਫਲ ਖਾ ਲਿਆ, ਅਤੇ ਇਸ ਨਾਲ ਸਾਡੀਆਂ ਜ਼ਿੰਦਗੀਆਂ ਵਿੱਚ ਪਾਪ ਆ ਗਿਆ। ਅਤੇ ਪਾਪ ਸਾਨੂੰ ਪਰਮੇਸ਼ੁਰ ਤੋਂ ਅਲੱਗ ਕਰਦਾ ਹੈ। ਪਰਮੇਸ਼ੁਰ ਤੋਂ ਬਿਨਾਂ ਜੀਵਨ ਨਹੀਂ ਹੈ। ਪਾਪ ਮੌਤ ਲਿਆਉਂਦਾ ਹੈ…

2ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ।
( ਯਸਾ 59:2 )
56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਜ਼ੋਰ ਬਿਵਸਥਾ ਹੈ।
( 1 ਕੁਰਿੰਥੀ 15:56 )

ਉਨ੍ਹਾਂ ਦਾ ਕੀ ਜੋ ਪਾਪ ਨਹੀਂ ਕਰਦੇ?

8ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਨਹੀਂ ਹੈ।
( 1 ਯੂਹੰਨਾ 1:8 )
20ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।
( ਉਪਦੇਸ਼ਕ 7:20 )

ਪਰਮੇਸ਼ੁਰ ਤੋਂ ਅਲੱਗ ਹੋਣ ਦਾ ਕੀ ਅਰਥ ਹੈ?

20ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ ਉਹ ਦੇ ਉੱਤੇ ਹੋਵੇਗੀ।
( ਹਿਜ਼ਕੀਏਲ 18:20 )

ਪਰਮੇਸ਼ੁਰ ਚਾਨਣ ਹੈ, ਪਰਮੇਸ਼ੁਰ ਪਿਆਰ ਹੈ, ਪਰਮੇਸ਼ੁਰ ਜੀਵਨ ਹੈ। ਪਰਮੇਸ਼ੁਰ ਤੋਂ ਅਲੱਗ ਹੋਣ ਦਾ ਅਰਥ ਹੈ ਜੀਵਨ ਤੋਂ ਅਲੱਗ ਹੋਣਾ। ਇਹੀ ਅਸੀਂ ਹੇਠ ਲਿਖੀਆਂ ਆਇਤਾਂ ਤੋਂ ਵੇਖ ਸਕਦੇ ਹਾਂ।

4ਉਸ ਵਿੱਚ ਜੀਵਨ ਸੀ, ਅਤੇ ਉਹ ਜੀਵਨ ਇਨਸਾਨ ਲਈ ਚਾਨਣ ਸੀ। 5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਹਨੇਰੇ ਨੇ ਇਸ ਨੂੰ ਕਬੂਲ ਨਹੀਂ ਕੀਤਾ।
( ਯੂਹੰਨਾ 1:4-5 )
5ਅਤੇ ਉਹ ਸਮਾਚਾਰ ਜਿਹੜਾ ਅਸੀਂ ਉਹ ਦੇ ਕੋਲੋਂ ਸੁਣਿਆ ਹੈ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਸੋ ਇਹ ਹੈ ਜੋ ਪਰਮੇਸ਼ੁਰ ਚਾਨਣ ਹੈ ਅਤੇ ਹਨ੍ਹੇਰਾ ਉਹ ਦੇ ਵਿੱਚ ਬਿਲਕੁਲ ਨਹੀਂ।
( 1 ਯੂਹੰਨਾ 1:5 )
4ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਿਰਜਿਆ,
ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ।
( ਅੱਯੂਬ 33:4 )
16ਅਤੇ ਅਸੀਂ ਪਰਮੇਸ਼ੁਰ ਦੇ ਉਸ ਪਿਆਰ ਨੂੰ ਜੋ ਉਸ ਨੇ ਕੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ। ਪਰਮੇਸ਼ੁਰ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਉਸ ਵਿੱਚ ਰਹਿੰਦਾ ਹੈ।
( 1 ਯੂਹੰਨਾ 4:16 )

ਅਸੀਂ ਪਰਮੇਸ਼ੁਰ ਨਾਲ ਮੁੜ ਕਿਵੇਂ ਮਿਲ ਸਕਦੇ ਹਾਂ ਅਤੇ ਸਦੀਪਕ ਜੀਵਨ ਕਿਵੇਂ ਪਾ ਸਕਦੇ ਹਾਂ?

ਜੇ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਅਸੀਂ ਧਰਤੀ ਉੱਤੇ ਹਾਂ, ਤਾਂ ਪਰਮੇਸ਼ੁਰ ਤੱਕ ਪਹੁੰਚਣ ਅਤੇ ਉਸ ਨਾਲ ਮੁੜ ਮਿਲਣ ਲਈ ਅਸੀਂ ਕੀ ਕਰ ਸਕਦੇ ਹਾਂ?

13ਮਨੁੱਖ ਦੇ ਪੁੱਤਰ ਤੋਂ ਬਿਨਾਂ, ਜੋ ਕੋਈ ਸਵਰਗ ਤੋਂ ਹੇਠਾਂ ਉਤਰਿਆ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ।
( ਯੂਹੰਨਾ 3:13 )
31“ਉਹ ਜੋ ਉੱਪਰੋਂ ਆਉਂਦਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ, ਬਾਕੀ ਸਾਰਿਆਂ ਤੋਂ ਮਹਾਨ ਹੈ। 32ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ।
34ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਭੇਜਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਭਰਪੂਰੀ ਦਾ ਆਤਮਾ ਦਿੰਦਾ ਹੈ।
( ਯੂਹੰਨਾ 3:31-32,34 )

ਯਿਸੂ ਮਸੀਹ ਸਵਰਗ ਤੋਂ ਉੱਤਰ ਕੇ ਆਇਆ, ਉਹ ਮੁਕਤੀ ਬਾਰੇ ਕੀ ਕਹਿੰਦਾ ਹੈ?

16ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ। 17ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ।
( ਯੂਹੰਨਾ 3:16-17 )

ਤਾਂ ਕੀ ਸਦੀਪਕ ਜੀਵਨ ਪਾਉਣ ਲਈ ਸਾਨੂੰ ਸਿਰਫ਼ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਨ ਦੀ ਲੋੜ ਹੈ? ਭਾਵੇਂ ਅਸੀਂ ਪਾਪ ਕੀਤਾ ਹੋਵੇ? ਸਾਡਾ ਨਿਆਂ ਕਿਵੇਂ ਹੋਵੇਗਾ?

18ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ।
( ਯੂਹੰਨਾ 3:18 )
24ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਮੇਰੇ ਬਚਨ ਸੁਣਦਾ ਹੈ ਅਤੇ ਉਨ੍ਹਾਂ ਤੇ ਵਿਸ਼ਵਾਸ ਕਰਦਾ ਹੈ। ਉਹ, ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਸਦਾ ਨਿਆਂ ਨਹੀਂ ਹੋਵੇਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ।
( ਯੂਹੰਨਾ 5:24 )

ਕੀ ਆਪਣੇ ਪਿਤਾ ਪਰਮੇਸ਼ੁਰ ਨਾਲ ਮੁੜ ਮਿਲਣ ਦੇ ਕੋਈ ਹੋਰ ਰਾਹ ਵੀ ਹਨ?

6ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।
( ਯੂਹੰਨਾ 14:6 )

ਪਰਮੇਸ਼ੁਰ ਅਤੇ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਦਾ ਕੀ ਅਰਥ ਹੈ?

ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਲਈ ਤੁਹਾਨੂੰ ਉਸ ਬਾਰੇ ਸਿਰਫ਼ ਉਸ ਦੇ ਨਾਮ ਤੋਂ ਵੱਧ ਜਾਣਨ ਦੀ ਲੋੜ ਹੈ। ਬਿਹਤਰ ਹੈ ਕਿ ਪੂਰੀ ਬਾਈਬਲ ਪੜ੍ਹੋ, ਕਿਉਂਕਿ ਪੂਰੀ ਕਹਾਣੀ ਜਾਣੇ ਬਿਨਾਂ ਸਾਫ਼ ਤਸਵੀਰ ਮਿਲਣੀ ਅਸੰਭਵ ਹੈ। ਪੁਰਾਣੇ ਨੇਮ ਵਿੱਚ ਮਸੀਹਾ ਅਤੇ ਇਸਰਾਏਲ, ਯਹੂਦਿਯਾ ਅਤੇ ਬਾਕੀ ਸੰਸਾਰ ਵਿੱਚ ਉਸ ਦੀ ਭੂਮਿਕਾ ਬਾਰੇ ਪੜ੍ਹੋ। ਫਿਰ ਨਵੇਂ ਨੇਮ ਵਿੱਚ ਯਿਸੂ ਦੀ ਕਹਾਣੀ ਪੜ੍ਹੋ ਅਤੇ ਆਪ ਫ਼ੈਸਲਾ ਕਰੋ ਕਿ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹੀ ਮਸੀਹਾ, ਅਰਥਾਤ ਮਸਹ ਕੀਤਾ ਹੋਇਆ ਹੈ। ਸ਼ੁਰੂਆਤ ਲਈ ਇੱਥੇ ਕੁਝ ਆਇਤਾਂ ਹਨ।

ਯਿਸੂ ਮਸੀਹ ਅਤੇ ਪਰਮੇਸ਼ੁਰ ਵਿਚਕਾਰ ਕੀ ਰਿਸ਼ਤਾ ਹੈ?

15ਉਹ ਮਹਾਨ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਪਹਿਲੌਠਾ ਹੈ।
19ਕਿਉਂ ਜੋ ਪਰਮੇਸ਼ੁਰ ਨੂੰ ਇਹ ਚੰਗਾ ਲੱਗਾ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ।
( ਕੁਲੁੱਸੀਆਂ 1:15,19 )
4ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਤਾਂ ਜੋ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ, ਉਹ ਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪ੍ਰਕਾਸ਼ ਨਾ ਹੋਵੇ।
( 2 ਕੁਰਿੰਥੀ 4:4 )

ਇਸ ਬਾਰੇ ਯਿਸੂ ਮਸੀਹ ਆਪ ਕੀ ਕਹਿੰਦਾ ਹੈ?

9ਯਿਸੂ ਨੇ ਆਖਿਆ, “ਫ਼ਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹੁਣ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਉਸ ਨੇ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਦਾ, ‘ਸਾਨੂੰ ਪਿਤਾ ਦੇ ਦਰਸ਼ਣ ਕਰਾ?’
( ਯੂਹੰਨਾ 14:9 )
45ਜੋ ਵਿਅਕਤੀ ਮੈਨੂੰ ਵੇਖਦਾ ਹੈ ਉਹ ਉਸ ਨੂੰ ਵੇਖਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।
( ਯੂਹੰਨਾ 12:45 )

ਅਤੇ ਯਿਸੂ ਬਾਰੇ ਕੁਝ ਹੋਰ ਆਇਤਾਂ…

3ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ ਹੋ ਕੇ, ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰ ਕੇ, ਸਰਬ ਉੱਚ ਸਥਾਨ ਵਿੱਚ ਅੱਤ ਮਹਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।
( ਇਬਰਾਨੀ 1:3 )
14ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ।
( ਯੂਹੰਨਾ 1:14 )

ਸਿੱਟਾ

ਹੁਣ ਤੁਸੀਂ ਮੁਕਤੀ ਬਾਰੇ ਹੋਰ ਜਾਣ ਗਏ ਹੋ। ਪਰ ਜੇ ਤੁਸੀਂ ਅਜੇ ਵੀ ਚਿੰਤਤ ਹੋ ਕਿ ਤੁਸੀਂ ਮੁਕਤੀ ਪਾਈ ਹੈ ਜਾਂ ਨਹੀਂ, ਤਾਂ ਤੁਹਾਨੂੰ ਇਹ ਗੱਲ ਜਾਣਨ ਦੀ ਲੋੜ ਹੈ।

25ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ।
( ਮੱਤੀ 16:25 )

ਹੁਣ ਮੁਕਤੀ ਬਾਰੇ ਚਿੰਤਾ ਕਰਨ ਦੀ ਬਜਾਏ, ਖੁਸ਼ਖਬਰੀ ਨੂੰ ਸਮਝਣ ਉੱਤੇ ਧਿਆਨ ਦਿਓ, ਜੋ ਪੁੱਤਰ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦਾ ਸੱਚਾ ਸਰੂਪ ਹੈ। ਅਤੇ ਉਸ ਦੇ ਪਿੱਛੇ ਚੱਲੋ। ਬਾਕੀ ਸਭ ਕੁਝ ਯਿਸੂ ਸੰਭਾਲ ਲਵੇਗਾ।

33ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ।
( ਮੱਤੀ 6:33 )
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (IRVPun)